ਡੀਵਾ ਜਾਵੇ ਬੁਝ ਤਾਂ ਚਾਨਣ ਹੁੰਦਾ ਏ
ਡੀਵਾ ਜਾਵੇ ਬੁਝ ਤਾਂ ਚਾਨਣ ਹੁੰਦਾ ਏ
ਤੂੰ ਜਾਣਾ ਐਂ ਸਜ ਤਾਂ ਚਾਨਣ ਹੁੰਦਾ ਏ
ਬੂਟੇ ਕਿੱਲੀ ਅਤੇ ਹਢਦੀ ਚਾਦਰ ਦੇ
ਰਾਤਾਂ ਜਾਵਣ ਹੱਜ ਤਾਂ ਚਾਨਣ ਹੁੰਦਾ ਏ
ਲੋਕੀ ਐਵੇਂ ਭਾਨਭੜ ਬਾਲੀ ਜਾਂਦੇ ਨੇਂ
ਅੱਖ ਉੱਚ ਹੋਵੇ ਕੁੱਝ ਤਾਂ ਚਾਨਣ ਹੁੰਦਾ ਏ
ਖ਼ੋਰੇ ਕਿਹੜੀ ਲੁਕ ਏ ਸਾਥੋਂ ਖ਼ਾਲਿਕ ਨੂੰ
ਮਿੱਟੀ ਜਾਵੇ ਗਜ ਤਾਂ ਚਾਨਣ ਹੁੰਦਾ ਏ
ਚਾਨਣ ਨੂੰ ਏ ਝਾਕਾ ਉਨ੍ਹਾਂ ਲੁੱਟਾਂ ਦਾ
ਲੁੱਟਾਂ ਜਾਵਣ ਰਜਿ ਤਾਂ ਚਾਨਣ ਹੁੰਦਾ ਏ