ਹੋਰ ਤਰ੍ਹਾਂ ਦੀ ਹੋਰ ਕਹਾਣੀ ਹੋ ਜਾਏਗੀ

ਹੋਰ ਤਰ੍ਹਾਂ ਦੀ ਹੋਰ ਕਹਾਣੀ ਹੋ ਜਾਏਗੀ
ਤੇਰੇ ਬਾਝੋਂ ਮਿੱਟੀ ਪਾਣੀ ਹੋ ਜਾਏਗੀ

ਤੇਰਾ ਜਾਣਾ ਦੁੱਖ ਮੇਰੇ ਲਈ ਉਮਰਾਂ ਦਾ
ਲੋਕਾਂ ਲਈ ਇਹ ਗੱਲ ਪੁਰਾਣੀ ਹੋ ਜਾਏਗੀ

ਆਸਾਂ ਜੇ ਕਰ ਹੁਣ ਵੀ ਪੁੱਗਿਆ ਨਹਾ
ਜੀਵਨ ਦੀ ਇਹ ਖਾਟ ਅਲਾਣੀ ਹੋ ਜਾਏਗੀ

ਹੋਰਾਂ ਲਈ ਇਹ ਦੁਨੀਆ ਮਰ ਮੁੱਕ ਜਾਣੀ ਏ
ਨਹੀਂ ਨਹੀਂ ਇਹ ਹਸ਼ਰ ਦੀ ਹਾਣੀ ਹੋ ਜਾਏਗੀ

ਤੇਰੀ ਸੋਚ ਮਦਸਰ ਬਾਲਾਂ ਵਾਲੀ ਏ
ਤੇਰੇ ਤੋਂ ਕੋਈ ਗੱਲ ਸਿਆਣੀ ਹੋ ਜਾਏਗੀ