ਅੱਲ੍ਹਾ ਦੇ ਪਾਕ ਕਲਾਮਾਂ ਚੋਂ ਕੁਰਆਨ ਦਾ ਵੱਖਰਾ ਏਏ

ਅੱਲ੍ਹਾ ਦੇ ਪਾਕ ਕਲਾਮਾਂ ਚੋਂ ਕੁਰਆਨ ਦਾ ਵੱਖਰਾ ਏਏ
ਜਿਵੇਂ ਨਬੀਆਂ ਵਿਚੋਂ ਨਬੀਆਂ ਦੇ ਸੁਲਤਾਨ ਦਾ ਰੁਤਬਾ ਵੱਖਰਾ ਏ

ਜਿਬਰਾਈਲ ਉਮੈਂ ਸਿਦਰਾ ਤੇ ਰਹੇ , ਸਰਕਾਰ ਖ਼ੁਦਾ ਦੇ ਕੋਲ਼ ਗਏ
ਮਿਅਰਾਜ ਦੀ ਰਾਤ ਨੇ ਦੱਸਿਆ ਏ ਇਨਸਾਨ ਦਾ ਰੁਤਬਾ ਵੱਖਰਾ ਏ

ਦੁਨੀਆ ਤੇ ਹਜ਼ਾਰਾਂ ਬਣ ਦੇ ਨੇਂ ਹਰ ਰੋਜ਼ ਪ੍ਰਾਹੁਣੇ ਸ਼ਹਿਰਾਂ ਦੇ
ਜਾਵਾਂ ਕੁਰਬਾਨ ਮਦੀਨੇ ਦੇ ਮਹਿਮਾਨ ਦਾ ਰੁਤਬਾ ਵੱਖਰਾ ਏ

ਹਰ ਜਾਨ ਨੇ ਇਕ ਦਿਨ ਜਾਨਾਂ ਐਂ ਜਦੋਂ ਮੌਤ ਨੇ ਬੁਲਾਣਾ ਐਂਂ
ਜਿਹੜੀ ਨਿਕਲੇ ਯਾਰ ਦੇ ਕਦਮਾਂ ਤੇ ਉਸ ਜਾਣ ਦਾ ਰੁਤਬਾ ਵੱਖਰਾ ਏ

ਅਨਮੋਲ ਸੁਖ਼ਨ ਦੇ ਮੋਤੀਆਂ ਨੂੰ ਵੰਡਿਆ ਏ ਕਈ ਹਜ਼ਾਰਾਂ ਨੇਂ
ਇਹ ਸਾਰੇ ਸ਼ਾਇਰ ਇਕ ਪਾਸੇ, ਹਸਾਨ(ਰਜ਼ੀ.) ਦਾ ਰੁਤਬਾ ਵੱਖਰਾ ਏ

ਤਸਨੀਫ਼ਾਂ ਹੋਰ ਜ਼ਹੋਰੀ ਨੇ ਉੱਚੀਆਂ ਦੇ ਨਾਂ ਮਨਸੂਬ ਕਈ
ਸਰਕਾਰ ਦੀ ਮਦ੍ਹਾ ਸਰਾਈ ਦੇ ਦਿਵਾਨ ਦਾ ਰੁਤਬਾ ਵੱਖਰਾ ਏ

ਹਵਾਲਾ: ਕਿੱਥੇ ਤੇਰੀ ਸੁਣਾ-ਏ-; ਸਫ਼ਾ 32 ( ਹਵਾਲਾ ਵੇਖੋ )