ਸ਼ੀਨ-ਸ਼ਾਨ ਗਮਾਂ ਦਿਖਾਣ ਸੋਹਣੇ

ਸ਼ੀਨ-ਸ਼ਾਨ ਗਮਾਂ ਦਿਖਾਣ ਸੋਹਣੇ
ਦਰਦਮੰਦਾਂ ਦੇ ਮੰਦ ੜੇ ਹੀਲੜੇ ਨੀ

ਖ਼ੂਨ ਆਸ਼ਿਕਾਂ ਦਾ ਮਹਿੰਦੀ ਸੋਹਣੀਆਂ ਦੀ,
ਕਰਦੇ ਰੰਗ ਤੇ ਹੱਥ ਰਨਗੀਲੜੇ ਨੀ

ਰਹੇ ਚੀਨ ਮਹਿਬੂਬਾਂ ਨੂੰ ਜੋ ਬਿਨਾਂ ਦੀ,
ਰਖ਼ਤ ਆਸ਼ਿਕਾਂ ਮਾਤਮੀ ਨੀਲੜੇ ਨੀ

ਆਸ਼ਿਕ ਬੂਟਿਆ ਤੜਫਦੇ ਵਿਚ ਕਦਮਾਂ,
ਕਰਨ ਤਰਸ ਨਾ ਰੂਪ ਰਸੀਲੜੇ ਨੀ।