ਜ਼ੁਆਦ-ਜ਼ਾਮਨ ਗ਼ਮਾਂ ਦਾ ਕੌਣ ਹੋਵੇ

ਜ਼ੁਆਦ-ਜ਼ਾਮਨ ਗ਼ਮਾਂ ਦਾ ਕੌਣ ਹੋਵੇ
ਆਹਾ ਯਾਰ ਦਰਦੀ ਸੋ ਭੈਂਸ ਗਿਆ

ਨਹੀਂ ਬੰਦਗੀ ਪਈ ਕਬੂਲ ਮੇਰੀ,
ਸਿਜਦੇ ਕਰਦੀਆਂ ਮਥੜਾ ਘਸ ਗਿਆ

ਡਿੱਠਾ ਵਾਹ ਮੈਂ ਬੇ ਪ੍ਰਵਾਹ ਸੋਹਣਾ,
ਸਾਨੂੰ ਰੋਂਦੀਆਂ ਵੇਖ ਕੇ ਹੱਸ ਗਿਆ

ਕੀਤੇ ਬੂਟਿਆ ਲੱਖ ਹਜ਼ਾਰ ਤਰਲੇ,
ਜਾਨੀ ਇਕ ਨਾ ਦਿਲੇ ਦੀ ਦੱਸ ਗਿਆ