ਹੈ-ਹਰ ਪਾਸੇ ਦੱਸੇ ਮਾਹੀ ਮੈਨੂੰ

ਹੈ-ਹਰ ਪਾਸੇ ਦੱਸੇ ਮਾਹੀ ਮੈਨੂੰ
ਜਿਧਰ ਕੁੰਡ ਕਰਾਂ ਗੁਨ੍ਹਾਗਾਰ ਹੋਵਾਂ

ਹਾਸਲ ਹੋਵੇ ਮਕਸੂਦ ਮੁਰਾਦ ਵਾਲੀ,
ਜੇ ਕਰ ਯਾਰ ਸੁਣਦੀ ਖ਼ਿਦਮਤਗਾਰ ਹੋਵਾਂ

ਕਰੇ ਕਰਮ ਨਿਗਾਹ ਜੇ ਇਕ ਸੋਹਣਾ,
ਸੁੱਕੇ ਕਲਰੋਂ ਸਬਜ਼ ਗੁਲਜ਼ਾਰ ਹੋਵਾਂ

ਮੁਹੰਮਦ ਬੂਟਿਆ ਯਾਰ ਦੀ ਖ਼ਾਕ ਉੱਤੋਂ,
ਲੱਖ ਵਾਰ ਕੁਰਬਾਨ ਨਿਸਾਰ ਹੋਵਾਂ