ਹੈ-ਹੋਸ਼ ਤੇ ਅਕਲ ਨੂੰ ਦੂਰ ਕਰ ਕੇ

ਹੈ-ਹੋਸ਼ ਤੇ ਅਕਲ ਨੂੰ ਦੂਰ ਕਰ ਕੇ
ਨੈਣਾਂ ਵਾਲੜਾ ਚਾ ਵਿਹਾਜ ਕਰੀਏ

ਬਹੀਏ ਸਬਰ ਦੇ ਤਖ਼ਤ ਤੇ ਨਾਲ਼ ਖ਼ੁਸ਼ੀ,
ਸਿਰ ਨਫ਼ੀ ਅਸਬਾਤ ਦਾ ਤਾਜ ਕਰੀਏ

ਪਾ ਕੇ ਫ਼ਤਿਹ ਇਸ ਕਬਰ ਦੇ ਕਿਲੇ ਉਤੇ,
ਵਿਚ ਪ੍ਰੇਮ ਨਗਰ ਦੇ ਰਾਜ ਕਰੀਏ

ਆਵੇ ਰੂਬਰੂ ਬੂਟਿਆ ਤਦੋਂ ਪਿਆਰਾ,
ਜਦੋਂ ਹਾਸਲ ਹੁਸਨ ਦੇ ਬਾਜ ਕਰੀਏ