ਤਾੜੀ ਮਾਰ ਉਡਾਣਾ ਕਿਉਂ ਸਾਨੂੰ ਚਾਹੁੰਦੇ ਓ

ਤਾੜੀ ਮਾਰ ਉਡਾਣਾ ਕਿਉਂ ਸਾਨੂੰ ਚਾਹੁੰਦੇ ਓ
ਬੋਲੀਆਂ ਦੇ ਵਿਚ ਐਵੇਂ ਜ਼ਖ਼ਮ ਜਗਾਂਦੇ ਓ

ਬਿਹਾਰ ਦੇ ਮਜ਼ੇ ਲਟਏ ਕੱਠੇ ਖ਼ੁਸ਼ੀਆਂ ਨਾਲ਼
ਕਿਉਂ ਫੁੱਲਾਂ ਦੇ ਮੁਡੀਂ ਤ੍ਰੇਲ ਪਵਾਂਦੇ ਓ

ਭੁੱਲ ਜਾਈਏ ਸਭ ਬੋਲ ਪੁਰਾਣੇ ਚੰਗਾ ਏ
ਬਣ ਕੇ ਇਕ ਤੂਫ਼ਾਨ ਪਏ ਡਰ ਅੰਦੇ ਓ

ਦਿਲ ਦੇ ਹੰਸ ਨੂੰ ਕੱਠੀਆਂ ਚੋਗਾ ਪਾ ਲਈਏ
ਮੇਰੀ ਇਕ ਠੋਕਰ ਨੂੰ ਕਿਉਂ ਠੱਕਰ ਅੰਦੇ ਓ

ਕਿਵੇਂ ਦੇ ਖਖਨ ਕਰਦਾ ਇਹ ਹਰੀਫ਼
ਮੈਨੂੰ ਅਪਣਾ ਆਖਣ ਤੇ ਸ਼ਰਮਾਨਦੇ ਓ