ਬੰਦਾ ਜੇ ਕਰ ਭਲੇ ਨਾ ਔਕਾਤਾਂ ਨੂੰ

ਬੰਦਾ ਜੇ ਕਰ ਭਲੇ ਨਾ ਔਕਾਤਾਂ ਨੂੰ
ਉੱਕਾ ਫ਼ਰਕ ਨਹੀਂ ਪੈਂਦਾ ਫ਼ਿਰ ਹਾਲਾਤਾਂ ਨੂੰ

ਉੱਚ ਉਡਾਰੀ ਕੂੰਜਾਂ ਵਾਂਗ ਜੋ ਲਾਂਦੇ ਨੇਂ
ਆਖ਼ਿਰ ਰੋਂਦੇ ਵੇਖੇ ਉਹ ਬਾਰਾਤਾਂ ਨੂੰ

ਉਨ੍ਹਾਂ ਬਾਗ਼ਾਂ ਵਿਚ ਉਹ ਈ ਮਸਕਾਨਦੇ ਨੇਂ
ਵੇਖ ਨਸ਼ੀਲੇ ਨੈਣ ਨਾਲੇ ਸਫ਼ਾ ਤਾਂ ਨੂੰ

ਚੰਨ ਨਹੀਂ ਲੁਕਿਆ ਰਹਿੰਦਾ ਕਦੇ ਪਹਾੜਾਂ ਵਿਚ
ਪਰਖ ਜਾਂਦੇ ਨੇਂ ਸਿਆਣੇ ਗੱਲਾਂ ਬਾਤਾਂ ਨੂੰ

ਜੋਬਨ ਆਂਦਾ ਏ ਇਕ ਵਾਰ ਜਵਾਨੀ ਤੇ
ਇਸ਼ਕ ਨਹੀਂ ਪੁੱਛਦਾ ਨੀਵੀਆਂ ਜ਼ਾਤਾਂ ਪਾਤਾਂ ਨੂੰ

ਖ਼ਵਾਬਾਂ ਦੇ ਵਿਚ ਮਿਲਦੇ ਯੂਸੁਫ਼ ਇਸ ਤਰ੍ਹਾਂ
ਆਸ ਦੇ ਬੇੜੇ ਲੈ ਡੁੱਬਣ ਸੌਗ਼ਾਤਾਂ ਨੂੰ