ਰੀ ਨੂੰ ਹਰ ਥਾਂ ਰੋੜੇ ਵੱਜਦੇ ਦੇਖੇ ਨੇਂ

ਰੀ ਨੂੰ ਹਰ ਥਾਂ ਰੋੜੇ ਵੱਜਦੇ ਦੇਖੇ ਨੇਂ
ਲਗਰ ਲਗਰ ਤੇ ਬੈਠੇ ਤੋਤੇ ਰੱਜਦੇ ਵੇਖੇ ਨੇਂ

ਫਲ਼ਦਾਰ ਬੂਟੇ ਹਰ ਵੇਲੇ ਰੌਣਾ ਰੋਂਦੇ ਨੇਂ
ਜ਼ਾਲਮ ਦੇ ਹੱਥ ਡੋਰ ਜ਼ੁਲਮ ਲਈ ਭੱਜਦੇ ਵੇਖੇ ਨੇਂ

ਇੱਟਾਂ ਵੱਟੇ ਖਾ ਕੇ ਵੀ ਉਹ ਛਾਂ ਦੇਵੇ
ਵੇਲੇ ਦੇ ਸਭ ਰੰਗ ਨਿਰਾਲੇ ਸਿਜਦੇ ਵੇਖੇ ਨੇਂ

ਖ਼ਿਜ਼ਾਂ ਦੇ ਵੇਲੇ ਕੋਈ ਨਹੀਂ ਉਨ੍ਹਾਂ ਕੋਲ਼ ਖਲੋਂਦਾ
ਬਿਹਾਰ ਆਉਣ ਤੇ ਸਭ ਸ਼ਿਕਾਰੀ ਗੱਜਦੇ ਵੇਖੇ ਨੇਂ

ਜਿਵੇਂ ਕਿਸੇ ਦੀ ਵਾਹ ਲੱਗੇ ਉਹ ਲਾ ਲੈਂਦਾ
ਬੀਤੇ ਹੋਏ ਵੇਲੇ ਨੂੰ ਉਹ ਕੱਜਦੇ ਵੇਖੇ ਨੇਂ

ਗ਼ਮ ਨਹੀਂ ਪਿੱਛਾ ਛੱਡਦਾ ਯੂਸੁਫ਼ ਉਹਦੋਂ ਤੀਕਰ
ਸੁੱਕ ਕੇ ਢੀਂਗਰ ਹੁੰਦੇ ਟਹਿਣ ਭੱਜਦੇ ਵੇਖੇ ਨੇਂ