ਨਜ਼ਮ ਕੂਕ
ਏ ਪਾਕਿਸਤਾਨ ਦੇ ਰਹਨਮਾਓ
ਕਰ ਮਹਿੰਗਾਈ ਨਾ ਗ਼ਰੀਬ ਮੁਕਾਉ
ਸੋਚੋ ਜ਼ਰਾ ਤੇ ਨਜ਼ਰ ਉਠਾਓ
ਦੁਸ਼ਮਣ ਵੇਖ ਨਾ ਅੱਖ ਚਰਾਓ
ਡਾਕੂ ਚੋਰ ਨੇਂ ਚਾਰ ਚੁਫ਼ੇਰੇ
ਬੰਬ ਧਮਾਕੇ ਸ਼ਾਮ ਸਵੇਰੇ
ਲੋਕੀਂ ਜੋ ਨਿਕਲਣ ਜੀ ਭਿਆਣੇ
ਵਾਅਦੇ ਦੱਬ ਗਏ ਵਿਚ ਅਣਜਾਣੇ
ਕਿੰਨਾ ਪਿਆਰਾ ਪਾਕ ਵਤਨ ਏ
ਇਹਦੀ ਮਿੱਟੀ ਸਾਡਾ ਬਤਨ ਏ
ਗ਼ੈਰਾਂ ਅੱਗੇ ਕਿਉਂ ਗੋਡੇ ਟੀਕੇ
ਮੁਲਕ ਦੇ ਅੱਡੇ ਹੱਥੋਂ ਦੇ ਕੇ
ਹੱਥੀਂ ਆਪ ਗੰਵਾ ਕੇ ਅਪਣਾ
ਕਿਹੜਾ ਵੇਹੰਦੇ ਓ ਚੰਗਾ ਸੁਪਨਾ
ਡਰ ਨਹੀਂ ਯੂਸੁਫ਼ ਰੱਬ ਦਾ ਕੋਈ
ਦੋ ਜੱਗ ਵਿਚ ਨਾ ਮਿਲਸੀ ਢੋਈ