ਬਣ ਖ਼ੋਫ਼ੋਂ ਜਿਹੜਾ ਜਾਬਰ ਅੱਗੇ ਮੂੰਹ ਖੁੱਲੇਗਾ

ਬਣ ਖ਼ੋਫ਼ੋਂ ਜਿਹੜਾ ਜਾਬਰ ਅੱਗੇ ਮੂੰਹ ਖੁੱਲੇਗਾ
ਸੱਚ ਕਹਿਣ ਤੋਂ ਕਦੇ ਜਵਾਨ ਨਹੀਂ ਡੋਲੇਗਾ

ਉਠਦੀਆਂ ਲਹਿਰਾਂ ਅੱਗੇ ਨਹੀਂ ਕੋਈ ਰੁਕ ਸਕਿਆ
ਜ਼ੁਲਮ ਦੇ ਅੱਗੇ ਡਟ ਜਾ ਅੰਦਰੋਂ ਬੋਲੇਗਾ

ਕੋਲੇ ਕੋਟਾਂ ਨੂੰ ਮਾਇਲ ਕਰੋ ਦਲੀਲਾਂ ਨਾਲ਼
ਇਕਲਾਪੇ ਵਿਚ ਕੋਈ ਤੇ ਸਿਆਹੀ ਘੋਲੇਗਾ

ਡੰਡੀਆਂ ਦੇ ਨਾਲ਼ ਕੀਹਦਾ ਕੀਹਦਾ ਸਿਰ ਖੁੱਲੇਗੇ
ਹਟ ਧਰਮੀ ਵਿਚ ਵਕੀਲਾਂ ਨੂੰ ਸੜਕਾਂ ਤੇ ਰੌਲੇਗਾ

ਕੰਬ ਜਾਵੇਗਾ ਆਪੇ ਮੂਰਖ ਮੌਤ ਜਦੋਂ ਜ਼ੰਜ਼ੀਰ ਖਿੱਚੀ
ਜਦ ਇਜ਼ਰਾਈਲ ਧੌਣੋਂ ਫੜ ਕੇ ਜ਼ਮੀਨ ਵਿਚ ਮਧੋਲੇਗਾ

ਅੱਜ ਹਾਮ੍ਹੀ ਗ਼ੁਰਬਤ ਦੀ ਪਈ ਠਾਠਾਂ ਮਾਰੇ ਯੂਸੁਫ਼
ਉਠੀਆਂ ਵੱਖੋ ਵੱਖ ਜਮਾਤਾਂ ਆਪੇ ਵਾਵਰੋਲੇ ਗਾ