ਮੈਂ ਉਨ੍ਹਾਂ ਦੀ ਮੁਹੱਬਤ ਦਾ ਦਿਵਾਨਾ ਹੋ ਗਿਆ
ਮੈਂ ਉਨ੍ਹਾਂ ਦੀ ਮੁਹੱਬਤ ਦਾ ਦਿਵਾਨਾ ਹੋ ਗਿਆ
ਸਾਡਾ ਪਹਿਲੀ ਮੁਲਾਕਾਤ ਚ ਯਰਾਨਾ ਹੋ ਗਿਆ
ਮੇਰੇ ਖ਼ਾਬ ਖ਼ਿਆਲ ਮੇਰੇ ਸੱਜਣਾ ਦੇ ਲਈ
ਲੱਕ ਛੁਪ ਬਹਿਣ ਦਾ ਇਕ ਬਹਾਨਾ ਹੋ ਗਿਆ
ਯਾਦਾਂ ਵਿਚ ਸੱਜਣਾਂ ਨੂੰ ਸ਼ਾਮਿਲ ਰੱਖਣਾ
ਔਕੜ ਰਾਹਵਾਂ ਉੱਤੋਂ ਮੈਂ ਅੰਜਾਣਾ ਹੋ ਗਿਆ
ਦੀਦ ਬਿਨਾਂ ਪਿਆਰਾਂ ਦੇ ਜਿੰਦ ਤੜਪੇ
ਉਨ੍ਹਾਂ ਦੇ ਇਸ਼ਕ ਦਾ ਮਸਤਾਨਾ ਹੋ ਗਿਆ
ਇਕ ਇਕ ਘੜੀ ਸੋਲਾਂ ਅਤੇ ਲੰਘਦੀ
ਸ਼ਰੀਕ ਬੋਲੀਆਂ ਬੋਲਦੇ ਬੇਗਾਨਾ ਹੋ ਗਿਆ
ਅੱਖੀਆਂ ਦਾ ਚਾਨਣ ਯੂਸੁਫ਼ ਕਿਦਰੇ ਨਹੀਂ ਦਿਸਦਾ
ਸਾਡਾ ਮਿਲਣਾ ਵੇਖ ਪ੍ਰੇਸ਼ਾਨ ਜ਼ਮਾਨਾ ਹੋ ਗਿਆ