ਯਾਦ ਸੱਜਣ ਦੀ ਜਦ ਵੀ ਆਵੇ

ਯਾਦ ਸੱਜਣ ਦੀ ਜਦ ਵੀ ਆਵੇ
ਨਿੱਤ ਉਦਸੀ ਦਲ ਨੂੰ ਖਾਵੇ

ਰੋਗ ਔਲੜਾ ਲਾ ਬੈਠਾ ਵਾਂ
ਕਿਧਰ ਜਾਵਾਂ ਕੁੱਝ ਸਮਝ ਨਾ ਆਵੇ

ਤਾਰੇ ਗਿਣ ਦੀਆਂ ਲੰਘਣ ਰਾਤਾਂ
ਚਾਨਣ ਵੇਖ ਕੇ ਦਿਲ ਘਬਰਾਵੇ

ਮੈਂ ਉਹਦੇ ਘਰ ਦਾ ਪਾਣੀ ਭਰਸਾਂ
ਜੋ ਮੇਰਾ ਮਾਹੀ ਮੋੜ ਲਿਆਵੇ

ਰੋਜ਼ ਦੀਵਾ ਬਾਲ ਬਨੇਰੇ ਰੁੱਖਾਂ
ਮਾਹੀ ਰਸਤਾ ਭੁੱਲ ਨਾ ਜਾਵੇ

ਇਸ ਜ਼ੁਲੈਖ਼ਾਂ ਨੂੰ ਉਡੀਕਣ ਅੱਖਾਂ
ਜੋ ਯੂਸੁਫ਼ ਦਾ ਮੁੱਲ ਅੱਟੀ ਪਾਵੇ