ਮੇਰੇ ਸੱਜਣ ਨੂੰ ਮੇਰੇ ਉੱਤੇ ਬੜਾ ਮਾਣ ਏ

ਮੇਰੇ ਸੱਜਣ ਨੂੰ ਮੇਰੇ ਉੱਤੇ ਬੜਾ ਮਾਣ ਏ
ਇਹ ਤੇ ਰੱਬ ਦੀ ਮਿਹਰਬਾਨੀ ਨਾਲੇ ਅਹਿਸਾਨ ਏ

ਇਹ ਮੇਰੇ ਲਈ ਮੁਹੱਬਤ ਦਾ ਅਸਾਸਾ ਹੈ ਦੋਸਤੋ
ਸਾਡੇ ਕੁਲ ਕਰਾਰਾਂ ਅਤੇ ਰੱਬ ਮਿਹਰਬਾਨ ਏ

ਯਾਰਾਂ ਦੇ ਗੁਲਦਸਤੇ ਵਿਚ ਖ਼ਾਰ ਕਦੀ ਨਹੀਂ ਹੋਏ
ਮੈਂ ਅਦਨੀ ਜਿਹਾ ਬੰਦਾ ਜਾਣ ਕਰਾਂ ਕੁਰਬਾਨ ਏ

ਦੋ ਘੜੀਆਂ ਦੀ ਜੁਦਾਈ ਵੀ ਨਹੀਂ ਬਰਦਾਸ਼ਤ ਹੁੰਦੀ
ਖੜ੍ਹਾ ਉਡੀਕਾਂ ਰਾਹਵਾਂ ਅਤੇ ਇਹ ਮੇਰੀ ਪਹਿਚਾਣ ਏ

ਇਹ ਚਮਨ ਆਬਾਦ ਰਵੇ ਨਾਲੇ ਫੁਲਦਾ ਰਵੇ ਮੂਲਾ
ਹੌਸਲਾ ਮੰਦ ਜਿੰਦ ਜਮਾਨੀ, ਇਹ ਖ਼ੁਦਾ ਦੀ ਸ਼ਾਨ ਏ

ਦੀਦ ਬਣ ਗੁਜ਼ਾਰਾ ਨਹੀਂ ਨਾ ਹੀ ਸਕੂਨ ਹੈ ਦਿਲ ਨੂੰ
ਇਨ੍ਹਾਂ ਦਾ ਪਰਛਾਵਾਂ ਡਿੱਠੀਆਂ ਮੇਰੇ ਲਏ ਅਰਮਾਨ ਏ

ਉਹ ਵੇਲ਼ਾ ਨਹੀਂ ਵਿਖਾਈਂ ਰੱਬਾ ਪਰਾਇਆ ਹੋਵਣ ਵਾਲਾ
ਪਿਆਰ ਦੇ ਜਜ਼ਬੇ ਵੇਖੇ ਦੁਨੀਆ ਸਾਡੇ ਵੱਲ ਧਿਆਣ ਏ

ਦਿਲ ਦੀਆਂ ਖ਼ੁਸ਼ੀਆਂ ਵਾਰ ਦੇਵੀਂ ਯੂਸੁਫ਼ ਇਨ੍ਹਾਂ ਤੇ
ਦੋਹੀਂ ਜਹਾਨੀਂ ਸਿਲਾ ਮਿਲੇ ਇਹ ਮੇਰਾ ਈਮਾਨ ਏ