ਤੈਨੂੰ ਵੇਖ ਕੇ ਯਾਦ ਆਉਂਦਾ ਏ

ਤੈਨੂੰ ਵੇਖ ਕੇ ਯਾਦ ਆਉਂਦਾ ਏ
ਸਗਵਾਂ ਹਾਰ ਖਿੜ ਈਆ ਹਾ
ਪਈਲੇ ਪਾਰ ਖਿੜ ਈਆ ਹਾ
ਇਸ ਵੀ ਆਪਣੇ ਇਕਲਾਪੇ ਨੂੰ
ਸਾਡੇ ਆਰ ਖਿੜ ਈਆ ਹਾ
ਤਾਹੀਓਂ ਯਾਰ ਖਿੜ ਈਆ ਹਾ
ਭੋਂਦੀਆਂ ਭੋਂਦੀਆਂ ਵਿਚ ਮਲਤਾਨੇ
ਦਿਲ ਦਰਬਾਰ ਖਿੜ ਈਆ ਹਾ
ਪਹਿਲੀ ਵਾਰ ਖਿੜ ਈਆ ਹਾ
ਹਿੱਕ ਦਰਿਆ ਦੀ ਮਨ ਦੇ ਉੱਤੇ
ਕੂੰਜਾਂ ਡਾਰ ਖਿੜ ਈਆ ਹਾ
ਪਾਣੀ ਮਾਰ ਖਿੜ ਈਆ ਹਾ
ਪੈਰਾਂ ਹੇਠ ਮਧੀਜੀ ਪੱਗ ਨੇ
ਹਿੱਕ ਸਰਦਾਰ ਖਿੜ ਈਆ ਹਾ
ਸਾਂਦਲਬਾਰ ਖਿੜ ਈਆ ਹਾ