ਖੋਲਾਂ ਜੇ ਤਾਂ ਖੂਹੀਆਂ ਹੋਈਆਂ ਛਾਂਵਾਂ ਨੇਂ

ਖੋਲਾਂ ਜੇ ਤਾਂ ਖੂਹੀਆਂ ਹੋਈਆਂ ਛਾਂਵਾਂ ਨੇਂ
ਮੇਰੀਆਂ ਆਪਣੀਆਂ ਟੋਹੀਆਂ ਹੋਈਆਂ ਛਾਂਵਾਂ ਨੇਂ

ਇਸ ਜੰਗਲ਼ ਚੋਂ ਹੱਸ ਹੱਸ ਕੇ ਨਾ ਲਘਿਆ ਕਰ
ਇਥੇ ਸਭ ਦੀਆਂ ਮੋਈਆਂ ਹੋਇਆਂ ਛਾਂਵਾਂ ਨੇਂ

ਇਹ ਕੋਈ ਡਿੱਗੇ ਟਾਹਣ ਲਦੀਜ ਕੇ ਨਹੀਂ ਆਏ
ਇਹ ਤਾਂ ਵੱਡ ਕੇ ਢੋਈਆਂ ਹੋਈਆਂ ਛਾਂਵਾਂ ਨੇਂ

ਸਾਈਆਂ ਆਲੇ ਰੱਖ ਉਨ੍ਹਾ ਨੂੰ ਵੀਨਧੇ ਨੇਂ
ਜਿਹੜੀਆਂ ਆਪੇ ਹੋਈਆਂ ਹੋਈਆਂ ਛਾਂਵਾਂ ਨੇਂ

ਸੂਰਜ ਐਵੇਂ ਮੈਨੂੰ ਸਾਹਣਵਾਂ ਨਹੀਂ ਹੋਇਆ
ਇਸ ਕੋਈ ਮਨਗਿਰੀਂ ਲੁਕੋਈਆਂ ਹੋਈਆਂ ਛਾਂਵਾਂ ਨੇਂ

ਹਰ ਇਕ ਲਗਰ ਨੂੰ ਗਾਣਾ ਬੁਝ ਗਿਆ ਪੁੱਤਰਾਂ ਦਾ
ਹਾਰਾਂ ਵਾਂਗ ਪਰੋਈਆਂ ਹੋਈਆਂ ਛਾਂਵਾਂ ਨੇਂ

ਝੱਖੜਾਂ ਵਿਚ ਕਈ ਥਿੜਕ ਗਏ ਚੌਕੰਨੇ ਰੁੱਖਾਂ ਦੇ
ਕੋਹੀਆਂ ਮੋਈਆਂ ਰੋਈਆਂ ਹੋਈਆਂ ਛਾਂਵਾਂ ਨੇਂ