ਕੋਠਾ ਸਿਰ ਤੇ ਕਿਉਂ ਚਾਣਾਂ ਮੈਂ, ਕੀ ਦੱਸਾਂ ਮੈਂ ਭੋਈਂ ਨੂੰ

ਕੋਠਾ ਸਿਰ ਤੇ ਕਿਉਂ ਚਾਣਾਂ ਮੈਂ, ਕੀ ਦੱਸਾਂ ਮੈਂ ਭੋਈਂ ਨੂੰ
ਨਿੱਤ ਭੁਰੜੀਨਦਾ ਕਿਉਂ ਰਾਹਣਾਂ ਮੈਂ, ਕੀ ਦੱਸਾਂ ਮੈਂ ਭੋਈ ਨੂੰ

ਜੀਵਨ ਦੀ ਇਸ ਵਾਹੀ ਅੰਦਰ ਕਿਹੜੇ ਕਿਹੜੇ ਹੱਲ ਤੁਰਟ ਗਏ
ਤੇਰਾ ਕੁਲੀਆ ਕਿਉਂ ਵਾਹਨਾਂ ਮੈਂ, ਕੀ ਦੱਸਾਂ ਮੈਂ ਭੋਈਂ ਨੂੰ

ਲੀਕਾਂ ਮੈਥੋਂ ਪੁੱਛਣ ਲੱਗੀਆਂ, ਸਾਨੂੰ ਖੱਟ ਕੇ ਕੀ ਲੱਧਾ ਈ ?
ਕਮਲਾ ਹੋਇਆ ਕਿਉਂ ਵਾਨਾਂ ਮੈਂ, ਕੀ ਦੱਸਾਂ ਮੈਂ ਭੋਈਂ ਨੂੰ

ਭੋਈਂ ਜੇ ਮੈਨੂੰ ਢੂਡਨ ਲੱਗੇ ਮੈਂ ਧੋ ਲੜ ਉੱਚ ਲੁਕ ਜਾਣਾ ਵਾਂ
ਕਿਉਂ ਧੋ ਲੜ ਉੱਚ ਲੱਕ ਜਾਨਾਂ ਮੈਂ, ਕੀ ਦੱਸਾਂ ਮੈਂ ਭੋਈਂ ਨੂੰ

ਜੇ ਕੋਈ ਮੈਥੋਂ ਤੇਰਾ ਪਿੱਛੇ, ਯਾ ਫ਼ਿਰ ਮੈਥੋਂ ਮੇਰਾ ਪਿੱਛੇ
ਭੋਈਂ ਉੱਚ ਨਿੱਘਰ ਕਿਉਂ ਜਾਨਾਂ ਮੈਂ, ਕੀ ਦੱਸਾਂ ਮੈਂ ਭੋਈਂ ਨੂੰ