ਮੁੱਖ ਤੇ ਅੱਖੀਂ ਧੋ ਰੋਂਦੇ ਨੇਂ

ਮੁੱਖ ਤੇ ਅੱਖੀਂ ਧੋ ਰੋਂਦੇ ਨੇਂ
ਤੀਜੇ ਨੂੰ ਕੋਈ ਦੋ ਰੋਂਦੇ ਨੇਂ

ਜਿਨ੍ਹਾਂ ਸ਼ਬਨਮ ਚਿੱਟੀ ਹੋਵੇ
ਉੱੋਹਾ ਮੁੜ ਖ਼ੁਸ਼ਬੂ ਰੋਂਦੇ ਨੇਂ

ਸੂਰਜ ਆਪਣਾ ਚਾਨਣ ਪੁੱਟਦਾ ਏ
ਦੀਵੇ ਆਪਣੀ ਲੌ ਰੋਂਦੇ ਨੇਂ

ਜਿਨ੍ਹਾਂ ਤੈਨੂੰ ਵੇਖਿਆ ਹੋਇਆ ਏ
ਕੰਧਾਂ ਨਾਲ਼ ਖਲੋ ਰੋਂਦੇ ਨੇਂ

ਹੁਸਨ ਵਾਲਿਆਂ ਕੀ ਹੱਸਣਾ ਏ
ਰੋਵਣ ਵਾਲੇ ਜੋ ਰੋਂਦੇ ਨੇਂ

ਜਿਨ੍ਹਾਂ ਢੇਰ ਰੋਵ ਈਆ ਹੋਵੇ
ਸਭ ਤੋਂ ਡਾਢਾ ਉਹ ਰੋਂਦੇ ਨੇਂ

ਇਸ ਪੈਂਡੇ ਵੀ ਮੁੱਕ ਈ ਜਾਣਾ ਏ
ਬੰਦੇ ਕਈ ਕਈ ਕੋਹ ਰੋਂਦੇ ਨੇਂ