ਹਰਫ਼ ਹਰਫ਼ ਨੂੰ ਤੂਲੀ ਜਾਂਦਾ

ਹਰਫ਼ ਹਰਫ਼ ਨੂੰ ਤੂਲੀ ਜਾਂਦਾ
ਜ਼ਿਹਨ ਅਸਾਡਾ ਝੋਲ਼ੀ ਜਾਂਦਾ

ਖ਼ਾਮੋਸ਼ੀ ਨੂੰ ਤਰਸ ਗਿਆ ਹਾਂ
ਕਣ ਚੇ ਕੋਈ ਬੋਲੀ ਜਾਂਦਾ

ਇਕ ਵਫ਼ਾ ਦੀ ਖ਼ਾਤਿਰ ਬਣਦਾ
ਖ਼ੂਨ ਪਸੀਨਾ ਰੌਲ਼ੀ ਜਾਂਦਾ

ਸੱਚੀ ਗੱਲ ਉਹ ਲੱਭਦਾ ਫਿਰਦਾ
ਲੱਖ ਕਿਤਾਬਾਂ ਫੁੱਲੀ ਜਾਂਦਾ

ਇਕ ਯਕੀਨ ਦਾ ਪੰਛੀ ਬੈਠਾ
ਵਹਿਮ ਦਾ ਪਰ ਪਰ ਤੂਲੀ ਜਾਂਦਾ

ਕਿੰਨੇ ਜ਼ਖ਼ਮ ਮੁਨੱਵਰ ਮੂੰਹ ਤੇ
ਰਾਜ਼ ਇਹ ਸ਼ੀਸ਼ਾ ਖੁੱਲੀ ਜਾਂਦਾ