ਹੁਣ ਤੇ ਏਸ ਜ਼ਮੀਨ ਤੇ ਇੰਜ ਦਾ ਕੰਮ ਦਿਖਾ

See this page in :  

ਹੁਣ ਤੇ ਏਸ ਜ਼ਮੀਨ ਤੇ ਇੰਜ ਦਾ ਕੰਮ ਦਿਖਾ
ਕਾਤਲ ਆਪਣੇ ਜੁਰਮ ਦੀ ਕੱਟੇ ਕਦੀ ਸਜ਼ਾ

ਦਿਲ ਆਪਣੇ ਦੇ ਦਰਦ ਨੂੰ ਕਦ ਤੱਕ ਫਿਰਾਂ ਲੁਕਾ
ਸੋਚਦੇ ਜੰਗਲ਼ ਪਹੁੰਚ ਕੇ ਦਿੱਤੀ ਯਾਦ ਗੁਆ

ਤਾਹਨਗਾਂ ਸੁੱਤਿਆਂ ਅੱਖ ਚੇ ਆਂ ਜਗਾਹ
ਨੀਂਦ ਮੇਰੀ ਨੂੰ ਹੋਰ ਨਾ ਝੂਠੇ ਖ਼ਾਬ ਤੁੱਕਾ

ਜ਼ਾਲਮ ਕੱਲ੍ਹ ਜਹਾਂ ਦੇ ਸਿਰ ਤੇ ਲਏ ਬਿਠਾ
ਹੁਣ ਦਿਲ ਰੋਂਦਾ ਚੀਕਦਾ, ਕਰ ਇਮਦਾਦ ਖ਼ੁਦਾ

ਆਪਣੇ ਘਰ ਦੇ ਨੂਰ ਨੇ ਅੱਗਾਂ ਦਿੱਤੀਆਂ ਲਾ
ਹੰਝੂ ਰੋ ਰੋ ਪੁੱਛਦੇ, ਦੀਏ ਅੱਗ ਬੁਝਾ

ਹੁਣ ਮੁਨੱਵਰ ਸੋਚ ਕੇ ਸੀਨੇ ਝਾਤੀ ਪਾ
ਰੋਵਣ ਪੁੱਟਣ ਵਾਸਤੇ ਢਾਰਾ ਵੱਖ ਬਣਾ

ਮੁਨੱਵਰ ਅਹਿਮਦ ਕੰਡੇ ਦੀ ਹੋਰ ਕਵਿਤਾ