ਜ਼ਾਹਰ ਨੂੰ ਗ਼ੈਬ ਦਾ ਡਰ

ਮੁਨੀਰ ਨਿਆਜ਼ੀ

ਜ਼ਾਹਰ ਸਾਡਾ ਹੋਰ ਕਿਤੇ ਏ ਬਾਤਨ ਹੋਰਾਂ ਪਾਸੇ
ਦਿਲ ਵਿਚ ਡਰ ਜਿਹੜਾ ਕੱਢਿਆ ਨਾ ਜਾਵੇ ਸ਼ਕਲਾਂ ਅਤੇ ਹਾਸੇ
ਕੱਠੇ ਹੋ ਹੋ ਬੈਠਣ ਲੋਕੀ ਦੁਸ਼ਮਣ ਕੋਲੋਂ ਡਰ ਕੇ
ਇਕ ਦੂਜੇ ਵੱਲ ਵੇਖ਼ ਨਾ ਸਕਣ ਸਾਮ੍ਹਣੇ ਅੱਖਾਂ ਕਰ ਕੇ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਮੁਨੀਰ ਨਿਆਜ਼ੀ ਦੀ ਹੋਰ ਸ਼ਾਇਰੀ