ਹੋਰ ਅੱਗੇ ਜਾਣ ਦੀ ਖ਼ਵਾਹਿਸ਼

ਚਾਹਵਾਂ ਜੇ ਤੇ ਬਨਦਵੀ ਕਰਦੀਆਂ
ਮੈਂ ਇਹ ਤਮਾਸ਼ਾ ਦੁਨੀਆ ਦਾ
ਹੱਥ ਦਾ ਇਕ ਇਸ਼ਾਰਾ ਕਰ ਕੇ
ਖੂਹ ਲਵਾਂ ਹਾਸਾ ਦੁਨੀਆ ਦਾ
ਪਰ ਮੈਂ ਤੇ ਅਜੇ ਅੰਤ ਨਈਂ ਵੇਖਿਆ
ਹੋਣ ਦੇ ਡੂੰਘੇ ਰਾਜ਼ਾਂ ਦਾ
ਅਜੇ ਤੇ ਮੈਂ ਦਰਵਾਜ਼ਾ ਖੋਲ੍ਹਣਾ
ਆਖ਼ਿਰ ਦਿਆਂ ਅਵਾਜ਼ਾਂ ਦਾ

ਹਵਾਲਾ: ਚਾਰ ਚੁੱਪ ਚੀਜ਼ਾਂ; ਦੋਸਤ ਪਬਲੀਕੇਸ਼ਨਜ਼; ਸਫ਼ਾ 13 ( ਹਵਾਲਾ ਵੇਖੋ )