ਰਸਤੇ ਦੀ ਇਕ ਰਾਤ

ਇਕ ਤਮਾਸ਼ਾ ਵੇਖ ਨਾ ਸਕੇ ਬੁਝਦੀ ਜਲਦੀ ਬੱਤੀ ਦਾ
ਹਲ਼ਕ ਦੇ ਅੰਦਰ ਵੜਦਾ ਜਾਵੇ ਰੰਗ ਹਰੀ ਪਰਛੱਤੀ ਦਾ
ਬਾਹਰ ਹਨੇਰ ਕਿਆਮਤਾਂ ਦਾ ਤੇ ਅੰਦਰ ਖ਼ਾਕ ਜ਼ਮੀਨਾਂ ਦੀ
ਜਿਸਮ ਦੀ ਮਹਿਕ ਨਾ ਝੱਲੀ ਜਾਵੇ ਘਰ ਵਿਚ ਬੰਦ ਮਕੀਨਾਂ ਦੀ
ਦਰ ਖੜਕਾ ਨਦੀਆਂ ਫੜਨ ਹਵਾਵਾਂ ਵਾਂਗ ਮੁਸਾਫ਼ਰ ਗਲੀਆਂ ਦੇ
ਅੱਖਾਂ ਉੱਤੇ ਧੋ ਕੇ ਪੀਂਦੇ ਸੋਨੇ ਜਿਹੀਆਂ ਡਲੀਆਂ ਦੇ

ਹਵਾਲਾ: ਚਾਰ ਚੁੱਪ ਚੀਜ਼ਾਂ; ਦੋਸਤ ਪਬਲੀਕੇਸ਼ਨਜ਼; ਸਫ਼ਾ 11 ( ਹਵਾਲਾ ਵੇਖੋ )