ਕੱਲ੍ਹ ਦੀ ਗੱਲ
ਕੱਲ੍ਹ ਬੈਠਾ ਕੁੱਝ ਸੋਚ ਰੀਆ ਸਾਂ
ਗੱਲ ਇਕ ਗੁਜ਼ਰੇ ਵੇਲੇ ਦੀ
ਆਪਣੇ ਪਿੰਡ ਦੇ ਪਿੱਪਲ ਹੇਠਾਂ
ਛੋਟੀ ਈਦ ਦੇ ਮਿਲੇ ਦੇ
ਮੈਂ ਜਿਹੜਾ ਮਸ਼ਹੂਰ ਹਾਂ ਇੰਨਾਂ
ਦਿਲ ਦੇ ਭੇਦ ਲੁਕਾਵਨ ਵਿਚ
ਗ਼ਮ ਦੀ ਤਿੱਖੀ ਚੀਕ ਨੂੰ ਘੁੱਟ ਕੇ
ਉਰੋਂ ਹੱਸਦਾ ਜਾਵਣ ਵਿਚ
ਇਸ ਪੁਰਾਣੇ ਦਿਨ ਦੇ ਵਿਚੋਂ
ਕਰਕੇ ਯਾਦ ਇਕ ਮੌਕੇ ਨੂੰ
ਜ਼ੋਰ ਵੀ ਲਾ ਕੇ ਰੋਕ ਨਈਂ ਸਕਦਾ
ਆਪਣੇ ਦਿਲ ਦੇ ਹੋ ਕੇ ਨੂੰ
Reference: Safar di raat; Page 30