ਰਹਿੰਦਾ ਏ ਪਹਿਰਾ ਖ਼ੌਫ਼ ਦਾ ਕਦਮਾਂ ਦੇ ਨਾਲ਼ ਨਾਲ਼

ਮੁਨੀਰ ਨਿਆਜ਼ੀ

ਰਹਿੰਦਾ ਏ ਪਹਿਰਾ ਖ਼ੌਫ਼ ਦਾ ਕਦਮਾਂ ਦੇ ਨਾਲ਼ ਨਾਲ਼ ਚਲਦਾ ਏ ਦੁਸ਼ਿਤ ਦੁਸ਼ਿਤ ਨੌਰਦਾਂ ਦੇ ਨਾਲ਼ ਨਾਲ਼ ਹੱਥਾਂ ਤੇ ਲੁਕੀਆਂ ਹਰਫ਼ਾਂ ਦਾ ਕਿੱਸਾ ਅਜੀਬ ਏ ਹਿਲਦੇ ਨੀਂ ਹੱਥ ਵੀ ਪਰਦੇ ਦੀ ਗੱਲਾਂ ਦੇ ਨਾਲ਼ ਨਾਲ਼ ਜ਼ਾਹਰ ਹੋਇਆ ਏ ਚੰਦ ਮੁਹੱਬਤ ਦੀ ਰਾਤ ਵਿਚ ਜਿਵੇਂ ਸਫ਼ੈਦ ਰੌਸ਼ਨੀ ਬੱਦਲਾਂ ਦੇ ਨਾਲ਼ ਨਾਲ਼ ਰੌਲ਼ਾ ਪਿਆ ਏ ਗ਼ਮ ਦਾ ਨਗਰ ਦੇ ਅਖ਼ੀਰ ਤੇ ਗਲੀਆਂ ਦੀ ਚੁੱਪ ਕਦੀਮ ਮਕਾਨਾਂ ਦੇ ਨਾਲ਼ ਨਾਲ਼ ਆਇਆ ਹਾਂ ਮੈਂ ਮੁਨੀਰ ਕਿਸੇ ਕੰਮ ਦੇ ਵਾਸਤੇ ਰਹਿੰਦਾ ਏ ਇਹ ਖ਼ਿਆਲ ਵੀ ਖ਼ਵਾਬਾਂ ਦੇ ਨਾਲ਼ ਨਾਲ਼

Share on: Facebook or Twitter
Read this poem in: Roman or Shahmukhi

ਮੁਨੀਰ ਨਿਆਜ਼ੀ ਦੀ ਹੋਰ ਕਵਿਤਾ