ਜਾਨ ਏ ਤੇ ਜਹਾਨ ਏ

ਸੱਜਣ ਪਿਆਰੇ ਨਸ਼ਿਆਂ ਵਾਂਗੂੰ ਛੱਡੇ ਨਈਂ ਜਾਂਦੇ
ਵੈਰੀ ਚੱਲ ਕੇ ਘਰ ਆ ਜਾਵਣ ਤੇ ਕੱਡੇ ਨਹੀਂ ਜਾਂਦੇ

ਖੁਰਲੀ ਉਤੇ ਸਾਰੇ ਡੰਗਰ ਭਾਵੇਂ ਭੁੱਖੇ ਮਰ ਜਾਣ
ਮੇਰੇ ਕੋਲੋਂ ਚੋਰੀ ਪੱਠੇ ਵੱਡੇ ਨਹੀਂ ਜਾਂਦੇ

ਸੱਚੀ ਗਲ ਤੋਂ ਬੇਸ਼ੱਕ ਮੇਰਾ ਸਿਰ ਲੱਥ ਜਾਵੇ
ਝੂਟੀ ਗੱਲ ਤੋਂ ਨਾਲ਼ ਕਿਸੇ ਦੇ ਆਨੇ ਟੱਡੇ ਨਹੀਂ ਜਾਂਦੇ

ਪਤਾ ਏ ਥਾਣੇਦਾਰ ਨੂੰ ਸਾਰੇ ਨਕਸ਼ੇ ਦਾ
ਐਵੇਂ ਚੋਰ ਤੇ ਡਾਕੂ ਛੱਡੇ ਨਹੀਂ ਜਾਂਦੇ

ਖੋਤਿਆਂ ਉਤੇ ਛਿਟ ਪਾ ਲੈਣੀ ਸੌਖੀ ਏ
ਬਿਨਾਂ ਉੜਾਂਦਿਆਂ ਊਠ ਲੱਦੇ ਨਹੀਂ ਜਾਂਦੇ

ਮਿਲਣ ਦੀ ਆਸ ਏ ਕਸ਼ਫ਼ੀ ਜੀਂਦਿਆਂ ਸੱਜਣਾਂ ਨੂੰ
ਮਰ ਗਏ ਯਾਰ ਗਵਾਚੇ ਲੱਭੇ ਨਹੀਂ ਜਾਂਦੇ