ਜੋਬਨ ਦਾ ਪੰਧ
ਲਾਲ਼ ਗ਼ੁਲਾਬੀ ਬਿੱਲ
ਚੰਨ ਦੀ ਗੋਰੀ ਤੱਲੀ ਤੇ
ਵੇਖੀ ਜਾਵਾਂ ਫੁੱਲ
...
ਅੰਦਰ ਨ੍ਹੇਰਾ ਘੁੱਪ
ਤਿੰਨ ਦੀ ਮੇਲ਼ੀ ਚਾਦਰ ਤੇ
ਸੂਰਜ ਪਾਵੇ ਧੁੱਪ
...
ਸ਼ਰੀਕ
ਵਿਹੜੇ ਸੁੰਜਾ ਰੱਖ
ਵਰ੍ਹਿਆਂ ਤੋਂ ਇਸ ਵੇਖੀ ਏ
ਮੇਰੇ ਘਰ ਦੀ ਭੁੱਖ
...
ਵਲੈਟਾ
ਜੀਵਨ ਪਲ਼ ਦੋ ਪਲ਼
ਖਾਰੇ ਬੀਹਨਾ ਸੱਧਰਾਂ ਦਾ
ਬੇ ਇਤਬਾਰੀ ਗੱਲ