ਲਫ਼ਜ਼ਾਂ ਦਾ ਪੰਧ

ਜੋ ਕੁੱਝ ਵੀ ਮੈਂ ਲਿਖ਼ਦਾ ਜਾਨਾਂ
ਖ਼ੋਰੇ ਕਿੱਥੇ ਲਿਖ਼ਿਆ ਜਾਂਦਾ ਏ
ਅੱਖ ਤੋਂ ਔਲੇ ਤਖ਼ਤੀ ਉੱਤੇ
ਪੱਥਰਾਂ ਉਤੇ ਲਿਖ਼ਿਆ ਜਾਂਦਾ ਏ
ਮੈਨੂੰ ਲਗਦਾ ਏ ਇਕ ਨਾਂ ਇਕ ਦਿਨ
ਮੇਰੇ ਹੱਥ ਦਾ ਲਿਖ਼ਿਆ ਹੋਇਆ
ਮੇਰੇ ਅੱਗੇ ਆਵੇ ਗਾਹ