ਖ਼ਵਾਬਾਂ ਦੀ ਪੇੜ ਔਲੜੀ
ਕੀ ਜਾਨਾਂ ਮੈਂ, ਸ਼ੁੱਧ ਨਾ ਪੈਂਦੀ
ਚਾਰ ਚੁਫ਼ੇਰੇ ਨ੍ਹੇਰਾ ਘੁੱਪ ਏ
ਮੈਂ ਵੀ ਚੁੱਪ ਆਂਂ
ਇਹ ਵੀ ਚੁੱਪ ਏ

ਲੱਕੀ ਥਾਂਵੇਂ ਝਾਤੀ ਪਾਵੇ
ਰੋਂਦੀ ਰੱਤੀਂ ਹੱਸਦਾ ਆਵਯੇ
ਮੋਇਆਂ ਵਾਂਗੂੰ ਦਿਲ ਵੀ ਚੁੱਪ ਏ
ਮੈਂ ਵੀ ਚੁੱਪ ਆਂਂ
ਇਹ ਵੀ ਚੁੱਪ ਏ

ਕੰਨਾਂ ਦੇ ਵਿਚ ਸੱਪਣੀ ਸ਼ਿਵ ਕੇ
ਰੋਗ ਅਜ਼ਾਰੀ ਕੀਤੀ ਜਾਂਦਾ
ਸਾੜੂ ਸੰਝ ਏ, ਡਾਹਢੀ ਧੁੱਪ ਏ
ਮੈਂ ਵੀ ਉਪ ਆਂਂ
ਇਹ ਵੀ ਚੁੱਪ ਏ

ਹਵਾਲਾ: ਤ੍ਰੇਲ, ਲਹਿਰਾਂ ਅਦਬੀ ਬੋਰਡ ਲਾਹੌਰ; ਸਫ਼ਾ 56 ( ਹਵਾਲਾ ਵੇਖੋ )