ਵਿੱਤ ਕੁਰਬਲ ਵੈਣ ਕਰੇਂਦੀ ਏ
ਰੱਤੀ ਮਸਜਿਦ ਬੁੱਕ ਬੁੱਕ ਰੋਂਦੀ ਏ
ਨਿੱਕੀ ਚਿੜੀਆਂ ਦੀ, ਅੱਜ ਘਿੱਘੀਆਂ ਦੀ
ਰੱਤ ਸੜਕਾਂ ਤੇ ਪਈ ਵਾਹੁੰਦੀ ਏ

ਰੁੱਤ ਮਕਤਲ ਦੀ, ਗੱਲ ਕੁਰਬਲ ਦੀ
ਕੋਈ ਪੁੱਛਦਾ ਨਈਂ, ਕੋਈ ਸੁਣਦਾ ਨਈਂ

ਫੁੱਟ ਡੂੰਘਾ ਏ, ਗੱਲ ਔਖੀ ਏ
ਲੱਖ ਸਦੀਆਂ ਹਾਂ ਤੋਂ ਨਈਂ ਲਾਹੁਣੀ
ਸੰਝ ਕੋ ਫੇ ਦੀ, ਲੱਗ ਦੁਨੀਆ ਦੀ
ਚੁੱਪ ਧਰਤੀ ਦੀ, ਵਿੱਥ ਗੈਰੇ ਦੀ
ਰੁੱਤ ਮਕਤਲ ਦੀ, ਗੱਲ ਕੁਰਬਲ ਦੀ

ਵਿੱਤ ਨਹਿਰ ਫ਼ਰਾਤ ਤੇ ਪਹਿਰੇ ਨੇਂ
ਗੇਰਾ ਸ਼ਿਕਰੇ ਦਾ, ਪਹਿਰੇ ਨਾਹਰਾਂ ਦੇ
ਪੈਰੀਂ ਅੱਗ ਭਖਦੀ, ਉਤੋਂ ਬਮ ਵਸਦੇ
ਸੱਜੇ ਗੋਲੀਆਂ ਨੇਂ, ਖੱਬੇ ਗੋਲੀਆਂ ਨੇਂ
ਕੁਨੀਨ ਕੂਕਾਂ ਨੇਂ, ਸਾਹ ਛੇਕੜ ਦੇ
ਤੱਤੀ ਵਾ ਲਗਦੀ, ਬੱਲੇ ਜ਼ਾਹਿਰਾਂ ਦੇ

ਹਰ ਨਈਂ ਲੱਭਦਾ ਰੱਤੀ ਮਸਜਿਦ ਨੂੰ
ਰੱਤੀ ਮਸਜਿਦ ਘਿੱਘੀਆਂ ਲੱਭਦੀ ਏ
ਰੱਤੀ ਮਸਜਿਦ ਵੈਣ ਕਰੇਂਦੀ ਏ
ਆਖੇ ਸੁੰਡੀ ਨਈਂ ਸੁੰਜ ਫੇ ਦਯਯ
ਦੁੱਖ ਮਕਤਲ ਦਾ, ਗਲ ਕੁਰਬਲ ਦੀ

ਹਵਾਲਾ: ਤ੍ਰੇਲ, ਲਹਿਰਾਂ ਅਦਬੀ ਬੋਰਡ ਲਾਹੌਰ; ਸਫ਼ਾ 60 ( ਹਵਾਲਾ ਵੇਖੋ )