ਰੱਬਾ ਦਿਲ ਨਾ ਤੋੜ

ਰੱਬਾ ਦਿਲ ਨਾ ਤੋੜ
ਤੈਨੂੰ ਕਾਹਦੀ ਥੋੜ

ਦਰਿਆ ਦੇ ਵਿਚ ਕਾਰ
ਬੀੜੀ ਦਿੱਤੀ ਬੋੜ

ਆਪਣੀ ਜਾਤੀ ਸਾਂਭ
ਉੱਚਾ ਬੋਲਣ ਛੋੜ

ਅੱਗੇ ਹਰ ਥਾਂ ਜਾਲ਼
ਕਮਲੀ ਵਾਗਾਂ ਮੋੜ

ਭਾਂਵੇਂ ਨਾਂ ਮਨ ਯਾਰ
ਮੈਨੂੰ ਤੇਰੀ ਲੋੜ

ਹਵਾਲਾ: ਤ੍ਰੇਲ, ਲਹਿਰਾਂ ਅਦਬੀ ਬੋਰਡ ਲਾਹੌਰ; ਸਫ਼ਾ 38 ( ਹਵਾਲਾ ਵੇਖੋ )