ਮੇਰੇ ਹੱਥ ਦੀ ਤੱਲੀ ਉੱਤੇ
ਇਸ ਨੇ ਅਪਣਾ ਨਾਂ ਲਿਖਿਆ ਸੀ
ਅੱਜ ਤਈਂ ਮੈਂ ਫ਼ਿਰ ਹੱਥ ਨੀ ਧੋਤਾ
ਪਰ ਇਹ ਲੱਭੀਆਂ ਲੱਭਦਾ ਨਈਂ ਏ

ਜੇ ਕਰ ਲੇਖ ਦਾ ਲਿਖਿਆ ਹੁੰਦਾ
ਮੇਰੇ ਬਾਅਦ ਵੀ ਪੜ੍ਹਿਆ ਜਾਂਦਾ

ਹਵਾਲਾ: ਤ੍ਰੇਲ, ਲਹਿਰਾਂ ਅਦਬੀ ਬੋਰਡ ਲਾਹੌਰ; ਸਫ਼ਾ 58 ( ਹਵਾਲਾ ਵੇਖੋ )