ਦੁੱਖਾਂ ਦੀ ਮਲਿਕਾ ਤੇ ਸੁਖਾਂ ਦੀ ਦੇਵੀ
ਜ਼ਮਾਨੇ ਚ ਅੱਲਾਹ ਦੀ ਸ਼ਾਹਕਾਰ ਮਾਂ ਏ

ਨਹੀਂ ਬਾਲ ਬਿੰਗਾ ਕਦੇ ਹੋਣ ਦਿੰਦੀ
ਉਹ ਬੱਚਿਆਂ ਲਈ ਆਪਣੇ ਪ੍ਰਸਤਾਰ ਮਾਂ ਏ

ਦੁੱਖੜਾ ਜੇ ਆਵੇ ਕੋਈ ਔਲਾਦ ਵਲੇ
ਤੇ ਜਿੰਦ ਬੇਚ ਕੇ ਵੀ ਖ਼ਰੀਦਾਰ ਮਾਂ ਏ

ਜਿਹੜਾ ਸਾਕ ਕਾਇਮ ਰਹੇਗਾ ਹਸ਼ਰ ਤੱਕ
ਉਹ ਸ਼ਫ਼ਕਤ ਦੇ ਰਾਗਾਂ ਦੀ ਫ਼ੰਕਾਰ ਮਾਂ ਏ

ਜਿਹਦੇ ਕਦਮਾਂ ਥੱਲੇ ਬਹਿਸ਼ਤਾਂ ਦੇ ਵੇੜੇ
ਅਦਬ ਨਾਲ਼ ਖ਼ਿਦਮਤ ਦੀ ਹੱਕਦਾਰ ਮਾਂ ਏ

ਔਲਾਦ ਲਈ ਜਿਹੜੀ ਜਿੰਦੜੀ ਨੂੰ ਵਾਰੇ
ਕਰੇ ਫ਼ੈਸਲੇ ਸਾਰੇ ਦੁਸ਼ਵਾਰ ਮਾਂ ਏ

ਪਰਾਂ ਹੇਠ ਬੱਚਿਆਂ ਨੂੰ ਜਿਹੜੀ ਲਕੋ ਦੇ
ਉਹ ਵੈਰੀ ਤੋਂ ਹਰਦਮ ਖ਼ਬਰਦਾਰ ਮਾਂ ਏ

ਸਫ਼ਾ ਮਰਵਾ ਵਾਲਾ ਜੋ ਪੈਂਡਾ ਨਬੇੜੇ
ਉਹ ਮਮਤਾ ਦੇ ਜਜ਼ਬੇ ਦਾ ਇਜ਼ਹਾਰ ਮਾਂ ਏ

ਧੁਖਦੇ ਤੰਵਰਾਂ ਤੇ ਪਾਣੀ ਚ ਰੋੜ੍ਹੇ
ਉਹ ਦੁੱਖਾਂ ਤੇ ਸੁਖਾਂ ਦੀ ਗੁਲਜ਼ਾਰ ਮਾਂ ਏ

ਜੱਗ ਦੇ ਹਨੇਰੇ ਦੇ ਕੋਲੋਂ ਨਈਂ ਡਰਦੀ
ਸਿਰਾਪਾ ਉਹ ਰਹਿਮਤ ਤੇ ਅੰਵਾਰ ਮਾਂ ਏ

ਦੁੱਖਾਂ ਨੂੰ ਮਾਂ ਬਾਹਜੋਂ ਕਿਹੜਾ ਵੰਡਾਵੇ
ਗੁਲਾਬਾਂ ਦੇ ਗੁਲਸ਼ਨ ਚੋਂ ਬੇ ਖ਼ਾਰ ਮਾਂ ਏ

ਇਹ ਜੱਗ ਦੇ ਹੁਸਨ ਦਾ ਅਨੋਖਾ ਨਜ਼ਾਰਾ
ਇਹ ਜੱਗ ਦੇ ਹੁਸਨ ਦੀ ਕਲਾਕਾਰ ਮਾਂ ਏ

ਕਦੇ ਹੋਣ ਦਿੰਦੀ ਨਈਂ ਅੱਖੀਆਂ ਤੋਂ ਉਹਲੇ
ਖ਼ੁਦਾ ਦੀ ਕਿਸਮ ਐਸੀ ਪੁਚਕਾਰ ਮਾਂ ਏ

ਸਲੀਕੇ ਤਰੀਕੇ ਦੇ ਗੁਰ ਸਾਰੇ ਦੱਸੇ
ਜ਼ਰਾ ਗ਼ੌਰ ਹੋਵੇ ਵਜ਼ਾਦਾਰ ਮਾਂ ਏ

ਜਿਹਦਾ ਪੇਟ ਮਸਕਨ ਤੇ ਸੀਨਾ ਸਮੁੰਦਰ
ਤੇ ਗੋਦੀ ਚ ਰਹਿਮਤ ਦੀ ਭਰਮਾਰ ਮਾਂ ਏ

ਜਿਹੜੀ ਐਬ ਧੀਆਂ ਤੇ ਪੁੱਤਰਾਂ ਦੇ ਕਜ ਦੀ
ਖ਼ੁਦਾ ਦੀ ਸਫ਼ਾ ਤਾਂ ਦੀ ਕਿਰਦਾਰ ਮਾਂ ਏ

ਜਿਹਦੇ ਹੁੰਦਿਆਂ ਡਰ ਤੇ ਡਕ੍ਰ ਨਾ ਕੋਈ
ਦੁੱਖ ਤੋਂ ਬਚਾਉਣ ਦਾ ਹਥਿਆਰ ਮਾਂ ਏ

ਮੁਹੱਬਤ ਦੇ ਫੁੱਲਾਂ ਲਈ ਹਿਕਮਤ ਦੀ ਗੋਡੀ
ਤੇ ਟੱਬਰ ਦੀ ਸਾਰੇ ਦੀ ਸਾਲਾਰ ਮਾਂ ਏ

ਨਹੀਂ ਮਿਲਦੀ ਜੱਗ ਵਿਚ ਕਦੇ ਉਸ ਨੂੰ ਢੋਈ
ਹੋਈ ਜਿਸਦੇ ਕੋਲੋਂ ਅਵਾਜ਼ਾਰ ਮਾਂ ਏ

ਔਲਾਦ ਤੇ ਔਖਾ ਵੇਲ਼ਾ ਜੇ ਆਵੇ
ਦਿਲ ਰੋਵੇ ਅੱਖੋਂ ਅਸ਼ਕਬਾਰ ਮਾਂ ਏ

ਦਾੜ੍ਹੀ ਜੇ ਪੁੱਤਰ ਦੀ ਹੋ ਜਾਵੇ ਬੱਗੀ
ਉਹ ਦਿੰਦੀ ਦੁਆਵਾਂ ਲਗਾਤਾਰ ਮਾਂ ਏ

ਜਿਹਦੇ ਹਾੜੇ ਅਰਸ਼ਾਂ ਤੇ ਰੱਬ ਆਪ ਸੁਣਦਾ
ਪੁੱਤਰਾਂ ਧੀਆਂ ਲਈ ਉਹ ਮੰਠਾਰ ਮਾਂ ਏ

ਜਿਹਦੇ ਵਿਚੋਂ ਆਏ ਵਲੀ ਤੇ ਪੈਗ਼ੰਬਰ
ਉਹ ਗ਼ੌਸਾਂ ਤੇ ਕੁਤਬਾਂ ਦੀ ਸਰਦਾਰ ਮਾਂ ਏ

ਅਦਬ ਕਰ ਲਵਾਈ ਹੇ ਕੁਰਆਨ ਕਹਿੰਦਾ
ਜ਼ਮਾਨੇ ਚ ਸਭ ਨਾਲੋਂ ਦਿਲਦਾਰ ਮਾਂ ਹੈ