ਜ਼ੁਲਮ ਨੂੰ ਸਾਵਾਂ ਹੋ ਲੈਨਾ ਵਾਂ

ਜ਼ੁਲਮ ਨੂੰ ਸਾਵਾਂ ਹੋ ਲੈਨਾ ਵਾਂ
ਮਾੜੇ ਨਾਲ ਖਲੋ ਲੈਨਾ ਵਾਂ

ਮੇਰਾ ਭਾਰ ਕਦੇ ਨਹੀਂ ਮੁਕਣਾ,
ਆ ਤੇਰਾ ਵੀ ਢੋ ਲੈਨਾ ਵਾਂ

ਕੰਡੇ, ਭਖੜੇ, ਸੂਲਾਂ ਅੱਖਰ
ਲੱਭਦੇ ਹਾਰ ਪਰੋ ਲੈਨਾ ਵਾਂ

ਲਿੱਖੀ ਰੋਜ਼ੀ ਲੱਭਣ ਕਾਰਨ,
ਸਰਘੀ ਜੋੜੀ ਜੋ ਲੈਨਾ ਵਾਂ

ਕਮਰ ਗ਼ਜ਼ਲ ਏ ਮੋਹਢਾ ਦੇਂਦੀ
ਤਾਂ ਮੈਂ ਸੌਖਾ ਰੋ ਲੈਨਾ ਵਾਂ