ਜੰਨਤ ਨੂੰ ਕੀ ਕਰਨਾ

ਜੰਨਤ ਨੂੰ ਕੀ ਕਰਨਾ
ਇਸ ਦੁਨੀਆ ਤੇ ਇਕ ਵੀ ਯਾਰੋ
ਸੁਖ ਦਾ ਸਾਹ ਨਹੀਂ ਭਰਿਆ
ਇਸ਼ਕ ਕਮਾਇਆ ਜ਼ਿੱਲਤਾਂ ਪਾਈਆਂ
ਕਦਮ ਅਗੇਰੇ ਧਰਿਆ

ਰਾਜ਼ੀ ਕਰਨ ਨੂੰ ਸਾਂਵਲ ਯਾਰੋ
ਸਾਰੀ ਰਾਤ ਨਾ ਸੁੱਤਾ
ਫ਼ਰ ਵੀ ਮੈਥੋਂ ਵਧੀਆ ਯਾਰੋ
ਇਸ ਦੁਨੀਆ ਦਾ ਕੁੱਤਾ

ਛੱਡ ਨਮਾਜ਼ਾਂ ਰੋਜ਼ੇ ਯਾਰਾ
ਕੀ ਕਾਲਚ ਖ਼ਾਤਿਰ ਮਰਨਾ
ਜੰਨਤ ਨੂੰ ਕੀ ਕਰਨਾ ਵੇ ਰਾਵਲ
ਜੰਨਤ ਨੂੰ ਕੀ ਕਰਨਾ