ਅੱਖ ਦਾ ਪਾਣੀ ਕੀ ਬਣਿਆ?

ਅੱਖ ਦਾ ਪਾਣੀ ਕੀ ਬਣਿਆ?
ਨਵੇਂ ਕਹਾਣੀ, ਕੀ ਬਣਿਆ?

ਸਿਖ਼ਰ ਦੁਪਹਿਰੀਂ ਖਿੜ ਪਈ ਐਂ
ਰਾਤ ਦੀ ਰਾਣੀ ; ਕੀ ਬਣਿਆ?

ਹੋਰ ਕਿਸੇ ਦਾ ਹੁੰਦੇ ਈ
ਜਾਣ ਸੀ ਜਾਨੀ ਕੀ ਬਣਿਆ?

ਆਕੜ ਬੜੀ ਸੀ ਤੇਰੇ ਵਿਚ
ਤੰਦ ਦੀ ਤਾਣੀ ਕੀ ਬਣਿਆ?

ਟੁੱਟਦਾ ਤਾਰਾ ਪੁੱਛਦਾ ਏ
ਹਾਣ ਦੇ ਹਾਣੀ ਕੀ ਬਣਿਆ?

ਪਿੰਡੋਂ ਆ ਕੇ ਸ਼ਹਿਰਾਂ ਦੀ
ਮੱਟੀ ਛਾਣੀ, ਕੀ ਬਣਿਆ?

ਯਾਰਾਂ ਪਿੱਛੇ ਭੱਜਦੀ ਸੀ
ਖਸਮਾਂ ਖਾਣੀ ਕੀ ਬਣਿਆ?