ਕਿੱਥੇ ਡੁੱਬ ਮਰੋਗੇ

ਚੰਗਾ ਹੁੰਦਾ ਸਾੜ ਦਿੰਦੇ
ਚੰਗਾ ਹੁੰਦਾ ਫਾਹੇ ਲਾਂਦੇ
ਮੇਰੇ ਹੱਡਾਂ ਦਾ ਬਾਲਣ
ਦੋ ਵੇਲੇ ਦੋ ਰੋਟੀਆਂ
ਸੇਕਣ ਦੇ ਕੰਮ ਆਂਦਾ
ਅਹਿਣ ਤੁਹਾਨੂੰ ਜਰਨਾ ਪੈਣਾ ਏ
ਪਹਿਲਾਂ ਤੁਸੀਂ ਬਥੇਰੇ ਵੈਰ ਕਮਾਏ
ਝੂਠੇ ਨੱਕ ਤੇ ਉੱਚੀਆਂ ਪੱਗਾਂ ਪਿੱਛੇ
ਅਹਿਣ ਤੁਹਾਨੂੰ ਧੀਆਂ, ਭੈਣਾਂ ਨੂੰ ਹੱਕ ਨੀਂ ਦੇਣੇ ਪੈਣੇ
ਹੁਣ ਧੋਖੇਬਾਜ਼ੀ, ਮਜ਼ਹਬ ਦੀ ਮਸਤੀ, ਕੰਜਰੀ ਦੀ ਗਾਲ੍ਹੀ
ਮੈਂ ਨਹੀਂ ਜਰਨੀ
ਕਿੰਨੀਆਂ ਮਾਰੋਗੇ
ਕਿੰਨੀਆਂ ਸਾੜੂਗੇ
ਓ ਧੋਖੇ ਬਾਜ਼ੂ!!
ਤੁਹਾਨੂੰ ਰੱਬ ਵੀ ਨਹੀਂ ਮਿਲਣਾ
ਉਹ ਵੀ ਦੇਖ ਰਿਹਾ ਏ
ਹੁਣ ਤੇ ਸਾਡੇ ਪਾਸੇ ਰਾਵੀ ਵੀ ਸੁੱਕ ਗਿਆ ਏ
ਕਿੱਥੇ ਡੁੱਬ ਕੇ ਮਰਦਗੇ? ਚਲੋ ਭਰ ਪਾਣੀ ਵੀ ਨਹੀਂ ਸਰਨਾ