ਮੈਨੂੰ ਵੇਖ ਕੇ ਤੇਰਾ ਹੱਸਣਾ
ਮੈਨੂੰ ਵੇਖ ਕੇ ਤੇਰਾ ਹੱਸਣਾ
ਟੈਨਸ਼ਨ ਵਿਚ ਹੱਥਾਂ ਨੂੰ ਚਿਸਨਾ
ਅੱਜ ਵੀ ਮੈਨੂੰ ਯਾਦ ਏ ਤੇਰਾ
ਉਹ ਕਿੰਨੀ ਕਤਰਾ ਕੇ ਨੱਸਣਾ
ਪਹਿਲਾਂ ਤਾਂ ਤੂੰ ਕੋਲ਼ ਬਿਠਾਇਆ
ਫ਼ਿਰ ਸਿਖਾਇਆ ਹੱਸ ਕੇ ਡੱਸਣਾ
ਆਪੇ ਫੋਕੇ ਮੰਤਰ ਸ਼ਨਤਰ
ਆਪੇ ਦੱਸਿਆ ਜੀਭਾਂ ਕਸਣਾ
ਅਪਣਾ ਆਪ ਬਚਾ ਕੇ ਲੰਘ ਜਾਂਦੀ ਆਂ
ਲੋਕਾਂ ਤੋਂ ਕੀ ਪੁੱਛ ਕੇ ਵਸਣਾ
ਕਿੰਨਾ ਮਾੜਾ ਕੰਮ ਏ ਲੋਕੋ
ਇਹ ਕੁੜੀਆਂ ਤੇ ਵਾਜ਼ਾਂ ਕਸਣਾ
ਏਨੀ ਕੁ ਮੇਰੀ ਚੱਲਦੀ ਏ
ਅੰਦਰੋਂ ਘੁਲ਼ਨਾ ਕੁਝ ਨਾ ਦੱਸਣਾ