ਸੋਸ਼ਲ ਚਿੱਠੀਆਂ

ਵੇ ਮਾਰਕ
ਜੇ ਤੇਰਾ ਅਲਗੋਰ ਥੰਮ ਮਰੀਆਂ ਤੀਕਰ ਜਾਵੇ
ਤੇ ਮੈਂ ਮਰੀਆਂ ਨੂੰ ਚਿੱਠੀਆਂ ਲੱਖਾਂ
ਸੋਸ਼ਲ ਗੱਲ ਬਾਤਾਂ ਹੋਵਣ
ਟਨ ਟਨ , ਟਨ ਟਨ ਦੂਜੇ ਪਾਸੇ ਕਾਲਾਂ ਆਉਣ
ਕੀਨਾ ਸੋਹਣਾ ਲੱਗੇ
ਮੈਂ ਨਜ਼ਮਾਂ ਲਿਖ ਸਕਣੀ ਆਂ
ਸੋਸ਼ਲ ਅਸਥੀਟਕਸ ਦੀ ਚਿਸ ਲੱਗੀ ਏ
ਚੱਲ ਕੋਈ ਹੀਲਾ ਕਾਰਾ ਕਰੀਏ
ਮਰੀਆਂ ਨਾਲ਼ ਵੀ ਗੱਲਾਂ ਕਰੀਏ !!

See this page in  Roman  or  شاہ مُکھی

ਰਦਾ ਮੇਰ ਦੀ ਹੋਰ ਕਵਿਤਾ