ਰੇਪ
ਦਸ ਵੇ ਮਿਲਿਆ
ਅੰਦਰੋਂ ਸੱਤਿਆ
ਮੈਂ ਸੁਣਿਆ ਏ
ਤੂੰ ਉੱਚੀ ਹੱਟੀ ਖੁੱਲੀ ਏ
ਕੀ ਇੰਜ ਦਾ ਨਾਲ਼ਾ ਵੀ ਵਿਕਦਾ ਏ ?
ਜਿਹੜਾ ਬਾਲਾਂ ਨੂੰ ਵੇਖ ਕੇ ਖੁਲਦਾ ਨਈਂ
ਇਕ ਮੈਨੂੰ ਵੀ ਦੇ
ਮੈਂ ਆਪਣੇ ਬਾਲ ਮਸੀਤੇ ਘਲਨੇ ਨੇਂ !!

ਰੇਪ (2)
ਦੱਸ ਵੇ ਬੰਦਿਆ
ਆਕੜ ਕੱਜਿਆ
ਵਿੱਚੋਂ ਠਰਿਆ
ਕਦੀ ਜ਼ਨਾਨੀ ਤੋਂ ਪੁੱਛ ਕੇ ਮਿਲਿਆ ਐਂ
ਕਦੀ ਉਂਝ ਵੀ ਜੱਨਤ ਫਿਰਿਆ ਐਂ ?

ਰੇਪ (3)
ਦਸ ਵੇ ਬੀਬਾ
ਸੁਣ ਜੀਭਾਂ
ਸੱਦ ਤਕਦੀਰਾਂ
ਜਦ ਤੋਂ ਪੂਰਾ ਐਂ
ਤਾਂ ਅਦੱਹਾ ਕਿਉਂ ਮੰਨਿਆ ਐਂ
ਆਖ ਕੇ ਅਦੱਹਾ , ਲੁੱਟਿਆ ਪੂਰਾ
ਕੈਦਾਂ ਜਰਿਆ ਐਂ?

ਰੇਪ 4
ਦਸ ਨੀ ਅੜਈਏ
ਭਾਗਾਂ ਸੜਈਏ
ਜੰਮਦੇ ਤੋਂ ਸਿਟੀ ਐਂ
ਜਰ ਕੀ ਵੀ ਤੋਂ ਟੁੱਟੀ ਐਂ
ਕਬਰਾਂ ਵਿਚ ਤੋਂ ਲੁੱਟੀ ਐਂ
ਸਜ ਕੇ ਕੀ ਲੱਭਿਆ ?
ਤੁਝ ਕੇ ਕੀ ਖੱਟਿਆ ?

ਰੇਪ (5)
ਦੱਸ ਵੇ ਮੁੰਡਿਆ
ਰੱਜ ਕੇ ਰਣੀਆ
ਆਸ ਨੇ ਗੁੰਨ੍ਹਿਆ
ਤੈਨੂੰ ਕਿੰਨੇ ਸੁਣਿਆ?