ਸ਼ਾਇਰ

ਮੈਂ ਮਰਨ ਤੋਂ ਬਾਦ ਤੂਤ ਬਿਨਾਂਗੀ
ਚਿੱਟਾ , ਲਾਲ਼ ਤੇ ਕਾਲ਼ਾ ਫਲ਼ ਦੁਈਆਂਗੀ
ਫਿੱਕਾ ,ਮਿੱਠਾ ਤੇ ਖੱਟਾ ਜ਼ਾਇਕਾ ਹੋਵੇਗਾ
ਲੋਕੀ ਵੱਟੇ ਮਾਰਨਗੇ
ਫੱਕੋ ਆਲ੍ਹਣੇ ਤੇ ਡੰਗਰ ਛਾਵੇਂ ਬੈਠਣਗੇ
ਸੱਜਣ ਰੱਖ ਤੇ ਲੇਕਿਨਗੇ
ਪੁੱਤਰਾਂ ਤੇ ਨਜ਼ਮਾਂ ਜਨਮਾਂਗੀ
ਏ ਆਈ ਡੀ ਕੋਡ ਕਰੇਗੀ
ਮੈਂ ਉਦੋਂ ਵੀ ਸ਼ਾਇਰ ਹੋਵਾਂਗੀ

See this page in  Roman  or  شاہ مُکھی

ਰਦਾ ਮੇਰ ਦੀ ਹੋਰ ਕਵਿਤਾ