ਹਰਫ਼ਾਂ ਨੂੰ ਤੜਫ਼ਣ ਲੱਗੀ , ਵਾਜ਼ ਕੰਬੀ
ਅੱਧੀ ਰਾਤੀਂ ਉੱਠ ਜਾਂਦੇ ਨੇਂ
ਸਿਰ ਵਿਚ ਚੀਕਾਂ ਮਾਰਦੇ ਨੇਂ
ਰੋਂਦੇ ਤੇ ਕੁਰਲਾਂਦੇ ਨੇਂ
ਵਰਕੇ ਤੇ ੜੁੜਦੇ ਨਾਲੇ ਨਠਦੇ ਨੇਂ
ਕੱਟ ਵੱਢ ਕੇ ਵਰਤਾਨੀ ਆਂ
ਕਿਲ੍ਹੀ ਰਿੰਨਦੀ , ਬਹੁਤਾ ਘੁੱਲਦੀ ਮਿਲਦੀ ਨਹੀਂ
ਚੁੱਪ ਦਾ ਜਾਲ਼ਾ ਸੋਚਾਂ ਨੂੰ ਲੱਗਿਆ , ਸਾਫ਼ ਨਹੀਂ ਹੁੰਦਾ
ਹੱਥਾਂ ਤੇ ਲੀਕਾਂ ਮਾਰਨੀ ਆਂ
ਆਪਣੀ "ਮੈਂ " ਨੂੰ ਜਾਗ ਲਾ ਕੇ ਸੌ ਜਾਨੀ ਆਂ
ਅੰਦਰ ਭਾਂਬੜ ਮਚਿਆ
ਕਿਹੜਾ ਵਾਵਰੋਲ਼ਾ ਖਾ ਬੈਠੀ
ਯਾਦਾਂ ਦੀ ਘੁੰਮਣਘੇਰੀ ਵਿਚ ਨੱਚਦੀ
ਏਨਾ ਕਿਉਂ ਮੈਂ ਹੱਸਦੀ ?