ਮੰਦੇ ਰੁਝੀ ਜਾਂਦੇ ਨੇਂ
ਮੰਦੇ ਰੁਝੀ ਜਾਂਦੇ ਨੇਂ
ਐਸ਼ਾਂ ਵੱਟੀ ਜਾਂਦੇ ਨੇਂ
ਬਾਹਰੋਂ ਕਿਹੜਾ ਆਵੇਗਾ
ਵਿਚਲੇ ਠੱਗੀ ਜਾਂਦੇ ਨੇਂ
ਆਪੇ ਰਾਖੇ ਬੰਦੇ ਨੇਂ
ਆਪੇ ਦੱਬੀ ਜਾਂਦੇ ਨੇਂ
ਖੂਹ ਕੇ ਸਾਡੀ ਬੁਰਕੀ ਵੀ
ਡਾਲਰ ਮੰਗੀ ਜਾਂਦੇ ਨੇਂ
ਸਾਡਾ ਖਾ ਕੇ ਸਾਨੂੰ ਈ
ਅੱਖਾਂ ਕਡ੍ਹੀ ਜਾਂਦੇ ਨੇਂ
ਖ਼ੁਸ਼ ਨੇਂ ਪੁੱਟ ਕੇ ਲੋਕਾਂ ਨੂੰ
ਉੱਤੋਂ ਕੱਜੀ ਜਾਂਦੇ ਨੇਂ
ਥੁੜ ਥਲੀ ਪਾ ਦਿੱਤੀ ਏ
ਮਾੜੇ ਕੰਬੀ ਜਾਂਦੇ ਨੇਂ