ਮੁੰਜ

ਸਾਮਨ ਲੈ ਘਰ ਕੁੜੀਆਂ ਲੀੜੇ ਧੋ ਰਈਆਂ ਨੇਂ
ਮੁੰਡੇ ਰੰਗ ਬਰੰਗੀਆਂ ਗੱਡੀਆਂ ਅੱਡਾ ਰਈਏ ਨੇਂ
ਨਿਆਣੇ ਕ੍ਰਿਕਟ ਖੇਡ ਰਈਏ ਨੇਂ
ਮੈਡਮ ਦਾ ਗੀਤ ਦੂਰ ਕੀਤੇ ਲੱਗਿਆ ਏ
" ਮੈਂ ਤੇ ਮੇਰਾ ਦਿਲਬਰ ਜਾਨੀ ,ਬੁਲ੍ਹਿਆਂ ਤੇ ਪਿਆਰ ਕਹਾਣੀ "
"ਪਾਂਡੇ ਕੱਲੀ ਕਰਾ ਲੌ " ਵਾਜਾਂ ਆ ਰਈਆਂ ਨੇਂ
ਫੁੱਲ ਖਿੜ ਰਈਏ ਨੇਂ
ਵੈਰੀ ਭਿੜ ਰਈਏ ਨੇਂ
ਕਣ ਮਿਣ ਵਸੇ ਨਾਲੇ ਮੇਰੇ ਅਤੇ ਹਿੱਸੇ
ਸਭ ਆਪਣੇ ਕੰਮਾਂ ਵਿਚ ਲੱਗੇ ਨੇਂ
ਤੇਰੇ ਗਲ ਲੱਗ ਕੇ ਵੀ ਤਾਂਘ ਨਹੀਂ ਮੁੱਕੀ
ਹਾਲੇ ਮੇਰੀ ਸਿਕ ਏ ਭੁੱਖੀ!!