ਤਿੰਨ ਬੀਤ

ਇਟਾਂ ਰੋੜੇ ਬੋਲ ਬੁਲਾਰੇ, ਥੰਮੇ ਤੇ ਮੈਂ ਤੱਕਿਆ
ਜਿਸ ਤੇ ਸਾਨੂੰ ਮਾਣ ਵਧੇਰਾ, ਉਹ ਸੀ ਸਭ ਥੀਂ ਅੱਗੇ
۔۔۔
ਸਾਡੇ ਲੜ ਜੋ ਲੱਗਿਆ ਸਾਜਿਦ, ਰੋੜ ਵੀ ਹੀਰਾ ਹੋਇਆ
ਆਪ ਅਸੀਂ ਸਾਂ ਪੱਥਰ ਕੱਲ੍ਹ ਵੀ, ਅੱਜ ਵੀ ਪੱਥਰ ਦਿਸੀਏ
۔۔۔
ਥੋੜਾ ਹੋਰ ਪੂਰੇ ਨੂੰ ਹੋ ਜਾ, ਮੇਰੀ ਪਾਟੀ ਵੱਖੀ ਚੋਂ
ਰੁੱਤ ਦੇ ਤੇਜ਼ ਫ਼ਵਾਰੇ ਕਿਧਰੇ, ਤੈਨੂੰ ਦਾਗ਼ ਨਾ ਲਾ ਜਾਵਣ

ਹਵਾਲਾ: ਅਪਣਾ ਖੋਜ; ਕਾਨਟੀ ਨੀਨਟਲ ਸਟਾਰ ਪਬਲਿਸ਼ਰਜ਼ ਲਾਹੌਰ; ਸਫ਼ਾ 26 ( ਹਵਾਲਾ ਵੇਖੋ )