ਸੋਹਣੇ ਜਗਤ ਨਜ਼ਾਰੇ ਛੱਡ ਕੇ, ਜਾਣਾ ਚਾਹਵੇ ਕੌਣ ਪੂਰੇ

ਸੋਹਣੇ ਜਗਤ ਨਜ਼ਾਰੇ ਛੱਡ ਕੇ, ਜਾਣਾ ਚਾਹਵੇ ਕੌਣ ਪੂਰੇ
ਹਾਜ਼ਰ ਮੇਲ਼ਾ ਹੂਰਾਂ ਭਰਿਆ, ਪਾਰ ਸਿਰਾ ਤਾਂ ਕੌਣ ਕਰੇ

ਚਾਨਣ ਦੇ ਵਿਚ ਬੈਠੀ ਚਮਕੇ, ਅੰਦਰ ਡੂੰਘਾ ਨ੍ਹੇਰ ਪਿਆ
ਬਲਦੀ ਤੇ ਸਭ ਵਾਰੀ ਜਾਵਣ, ਸੜ ਸੜ ਬਲਣਾ ਕੌਣ ਜਰੇ

ਦੋ ਦੋ ਜਾਬਾਂ ਖੋਰੀ ਜਾਵਣ, ਗਲ ਪਾਏ ਸੋ ਰੋਗ ਬੜੇ
ਮਾਲ ਸਮੇਟਣ ਨੂੰ ਸਭ ਆਪਣੇ, ਪਰ ਉਹਦੀ ਥਾਂ ਕੌਣ ਮਰੇ

ਚਾਰ ਦਿਨਾਂ ਨੂੰ ਸਦੀਆਂ ਸਮਝੇ, ਜੌੜੇ ਹਿਰਸੀ ਮਾਲ ਬੜੇ
ਅਗਲੀ ਘੜੀ ਦਾ ਵਾਰਿਸ ਮੂਲਾ, ਕੱਲ੍ਹ ਦੇ ਡਰ ਥੀਂ ਕੌਣ ਡਰੇ

ਪੱਲੇ ਪੇ ਗਿਆ ਜੋ ਨਾ ਮੰਗਿਆ, ਮੰਗਿਆ ਕਿਸਮਤ ਨਾਲ਼ ਮਿਲੇ
ਖਰੇ ਵੀ ਸਾਡੇ ਖੋਟੇ ਹੋ ਗਏ, ਖੋਟੇ ਕੁਰਸੀ ਕੌਣ ਖਰੇ

ਨੇਕੀ ਖ਼ੂਬੀ ਸ਼ਰਮ ਸ਼ਰਾਫ਼ਤ, ਸੋਹਣੇ ਹੋਏ ਵਸਫ਼ ਅਤਾ
ਦਾਜ ਦੇਤ ਲਈ ਮਾਲ ਜਾ ਨਾਹੀਂ, ਮਾਂਗ ਉਹਦੀ ਫ਼ਰ ਕੌਣ ਭਰੇ

ਦੇਸ ਦੇ ਘੱਟੇ ਮਿੱਟੀ ਦੀ ਖ਼ੁਸ਼ਬੂ, ਸਾਹਵਾਂ ਵਿਚ ਇੰਜ ਭਰੀ
ਗ਼ੈਰਾਂ ਦੀ ਖ਼ੁਸ਼ ਰੰਗ ਫ਼ਜ਼ਾ ਵਿਚ, ਸਾਜਿਦ ਬਰਫ਼ਾਂ ਕੌਣ ਠਰੇ

ਹਵਾਲਾ: ਅਪਣਾ ਖੋਜ; ਕਾਨਟੀ ਨੀਨਟਲ ਸਟਾਰ ਪਬਲਿਸ਼ਰਜ਼ ਲਾਹੌਰ; ਸਫ਼ਾ 27 ( ਹਵਾਲਾ ਵੇਖੋ )