ਖ਼ਾਬ ਜੋ ਸੁਫ਼ਨੇ ਅੰਦਰ ਵੇਖੇ, ਉਹ ਸੁਣ ਖ਼ਾਬ ਖ਼ਿਆਲੀ
ਪਰ ਖੁਲ੍ਹੀਆਂ ਅੱਖਾਂ ਜੋ ਵੇਖੇ, ਉਹ ਸੁਣ ਖ਼ਾਬ ਜਮਾਲੀ

ਅਮਲ ਦੇ ਨਿਕੜੇ ਘੋੜੇ ਅਤੇ, ਖ਼ਵਾਬਾਂ ਪਿੱਛੇ ਨੱਸੇ
ਮੰਗੀਆਂ ਜਦ ਤਾਬੀਰਾਂ ਸਾਜਿਦ, ਬਣ ਗਏ ਖ਼ਾਬ ਸਵਾਲੀ

ਹਵਾਲਾ: ਅਪਣਾ ਖੋਜ; ਕਾਨਟੀ ਨੀਨਟਲ ਸਟਾਰ ਪਬਲਿਸ਼ਰਜ਼ ਲਾਹੌਰ; ਸਫ਼ਾ 39 ( ਹਵਾਲਾ ਵੇਖੋ )