ਕਹਾਣੀ ਵਿਚ ਕਹਾਣ

ਵੇਲ਼ਾ, ਲੰਘਿਆ ਜਾਂਦਾ ਏ
ਯਾਂ ਬੰਦਾ? ! !
ਇਹ ਵੇਲ਼ਾ ਤੇ ਬੰਦਾ
ਕਿਧਰੇ ਇਕ ਦੂਜੇ ਦੇ
ਹਾਣੀ ਤੇ ਨਹੀਂ ?
ਦੋਹਾਂ ਦੀ ਕੋਈ ਵੱਖੋ ਵੱਖ
ਕਹਾਣੀ ਤੇ ਨਹੀਂ?
ਦੋਹਾਂ ਵਿਚੋਂ ਇੱਕ ਪੱਥਰ
ਇੱਕ ਪਾਣੀ ਤੇ ਨਹੀਂ?

ਹਵਾਲਾ: ਵੱਖ ਹੋਣ ਤੋਂ ਪਹਿਲਾਂ; ਟੋਪੀਕਲ ਪਬਲਿਸ਼ਰਜ਼ ਲਾਹੌਰ; ਸਫ਼ਾ 78 ( ਹਵਾਲਾ ਵੇਖੋ )