ਇਕ ਪੁੱਛਦਿਆਂ ਪੰਡਿਤ-ਏ-ਜੋਇਸੀ

ਇਕ ਪੁੱਛਦਿਆਂ ਪੰਡਿਤ-ਏ-ਜੋਇਸੀ
ਕੱਦ ਪਿਆ ਮਿਲਾਵਾ ਹੋਇਸੀ
ਮਿਲ ਦਰਦ ਵਿਛੋੜਾ ਖੋਇਸੀ

ਤਪ ਰਹੀਸੁ ਮਾਈ ਮੇਰਾ ਜੀ ਬੱਲੇ
ਮੈ ਪੀਓ ਨ ਦੇਖਿਆ ਦੁਇ ਨੈਣ ਭਰੇ

ਨਿੱਤ ਕਾਗ ਉਡਾਰਾਂ ਬਣ ਰਿਹਾਂ
ਨਿਸਤਾਰੇ ਗੰਦੀ ਨ ਸਵਾਂ
ਜਿਉਂ ਲਵੇ ਪਪੀਹਾ ਤੁੰ ਲਵਾਂ

ਸਹਿਬਨ ਕਦ ਸੁੱਖ ਪਾ ਵਈ
ਜਿਉਂ ਜਲ਼ ਬਿਨ ਮੈਨ ਤੜਫਾ ਵਈ
ਜਿਉਂ ਬਛੜੀ ਕੂੰਜ ਕੁਰਲਾ ਵਈ

ਸ਼ੇਖ਼ ਸ਼ਰਫ਼ ਨ ਥੀਉ ਉਤਾਵਲਾ
ਉਕਿਸੇ ਚੋਟ ਨ ਥੀਂਦੇ ਚਾਵਲਾ
ਮੱਤ ਭੁੱਲੀਂ ਬਾਬੂ ਰਾਵਲਾ
(ਰਾਗ ਧਨਾਸਰੀ)